<i>SD Maid 2/SE</i> ਆਪਣੇ Android ਦਾ ਭਰੋਸੇਮੰਦ ਸਹਾਇਕ ਹੈ, ਇਸਨੂੰ ਸਾਫ਼ ਅਤੇ ਵਿਵਸਥਿਤ ਰੱਖਣ ਲਈ।

ਕੋਈ ਵੀ ਸੰਪੂਰਨ ਨਹੀਂ ਹੈ ਅਤੇ Android ਵੀ ਨਹੀਂ ਹੈ।

* ਜਿਨ ਐਪਸ ਨੂੰ ਤੁਸੀਂ ਪਹਿਲਾਂ ਹਟਾਇਆ ਹੈ ਉਹ ਕੁਝ ਛੱਡ ਜਾਂਦੀਆਂ ਹਨ।
* ਲਾਗ, ਕ੍ਰੈਸ਼ ਰਿਪੋਰਟਾਂ ਅਤੇ ਹੋਰ ਫਾਈਲਾਂ ਜੋ ਤੁਸੀਂ ਨਹੀਂ ਚਾਹੁੰਦੇ, ਲਗਾਤਾਰ ਬਣ ਰਹੀਆਂ ਹਨ।
* ਤੁਹਾਡਾ ਸਟੋਰੇਜ ਉਹ ਫਾਈਲਾਂ ਅਤੇ ਫੋਲਡਰਸ ਇਕੱਤਰ ਕਰ ਰਿਹਾ ਹੈ ਜਿਨ੍ਹਾਂ ਨੂੰ ਤੁਸੀਂ ਪਛਾਣਦੇ ਨਹੀਂ।
* ਆਪਣੀ ਗੈਲਰੀ ਵਿੱਚ ਡੁਪਲਿਕੇਟ ਫ਼ੋਟੋ।

ਆਓ ਇਥੇ ਹੋਰ ਨਾ ਚਲੀਏ… SD Maid 2/SE ਨੂੰ ਆਪਣੀ ਮਦਦ ਕਰਨ ਦੈ!

SD Maid 2/SE ਇੱਕ ਐਪ ਅਤੇ ਫ਼ਾਈਲ ਮੈਨੇਜਰ ਹੈ ਜੋ ਜਾਣਦਾ ਹੈ ਕਿ ਕਿਹੜੀਆਂ ਐਪਸ ਨੇ ਤੁਹਾਡੇ ਡੀਵਾਈਸ 'ਤੇ ਫ਼ਾਈਲਾਂ ਬਣਾਈਆਂ ਹਨ। ਇਹ ਇੰਸਟਾਲ ਕੀਤੀਆਂ ਐਪਸ ਨਾਲ ਫ਼ਾਈਲਾਂ ਦੀ ਤੁਲਨਾ ਕਰਦਾ ਹੈ ਤਾਂ ਜੋ ਤੁਸੀਂ ਸੁਰੱਖਿਅਤ ਢੰਗ ਨਾਲ ਸਟੋਰੇਜ ਖਾਲੀ ਕਰ ਸਕੋ।

✨ ਐਪਸ ਨੂੰ ਅਨਸਟਾਲ ਕਰਨ ਦੇ ਬਾਅਦ ਸਾਫ਼ ਕਰੋ

ਜੇ ਐਪਸ ਆਪਣੇ ਨਿਯੁਕਤ ਫੋਲਡਰਾਂ ਦੇ ਬਾਹਰ ਫਾਈਲਾਂ ਬਣਾਉਂਦੀਆਂ ਹਨ ਤਾਂ ਐਪਸ ਨੂੰ ਅਨ-ਇਨਸਟਲ ਕਰਨ ਤੋਂ ਬਾਅਦ ਵੀ ਫਾਈਲਾਂ ਰਹ ਸਕਦੀਆਂ ਹਨ। "CorpseFinder" ਟੂਲ ਐਪ ਦੇ ਅਵਸ਼ੇਸ਼ ਲੱਭਦਾ ਹੈ, ਤੁਹਾਨੂੰ ਦੱਸਦਾ ਹੈ ਕਿ ਉਹ ਕਿਹੜੀ ਐਪ ਨਾਲ ਸੰਬੰਧਿਤ ਹਨ ਅਤੇ ਤੁਹਾਨੂੰ ਉਨ੍ਹਾਂ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ।

🔍 ਆਪਣੀ ਡਿਵਾਈਸ ਨੂੰ ਸਮਾਰਟ ਤਰੀਕੇ ਨਾਲ ਖੋਜੋ

ਖਾਲੀ ਫੋਲਡਰਸ, ਅਸਥਾਈ ਫਾਈਲਾਂ, ਪਹਿਲਾਂ ਹੀ ਸਥਾਪਿਤ ਐਪਸ ਅਤੇ ਹੋਰ ਲਈ ਫਿਲਟਰ ਕਰੋ। ਤੁਸੀਂ ਆਪਣੇ ਖੁਦ ਦੇ ਖੋਜ ਮਾਪਦੰਡ ਵੀ ਬਣਾ ਸਕਦੇ ਹੋ। "SystemCleaner" ਟੂਲ ਆਪਣੇ ਆਪ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਫ਼ਾਈਲਾਂ ਖੋਜਦਾ ਅਤੇ ਮਿਟਾਉਂਦਾ ਹੈ।

🧹 ਬੇਲੋੜੀਆਂ ਫਾਈਲਾਂ ਅਤੇ ਲੁਕੀਆਂ ਹੋਈਆਂ ਕੈਸ਼ ਹਟਾਓ

ਥੰਬਨੇਲਜ, ਟ੍ਰੈਸ਼ ਬਿਨ, ਆਫ਼ਲਾਈਨ ਕੈਸ਼ ਅਤੇ ਹੋਰ: ਜੇ ਐਪਸ ਆਪਣੇ ਪਿੱਛੇ ਸਫ਼ਾਈ ਨਹੀਂ ਕਰਦੀਆਂ, ਤਾਂ ਇਹ ਐਪ ਕਰਦੀ ਹੈ। "AppCleaner" ਟੂਲ ਬੇਲੋੜੀਆਂ ਫਾਈਲਾਂ ਵਾਲੀਆਂ ਐਪਸ ਲੱਭਦਾ ਹੈ।

📦 ਆਪਣੀਆਂ ਸਾਰੀਆਂ ਐਪਸ ਦਾ ਪ੍ਰਬੰਧ ਕਰੋ

ਆਪਣੀ ਡਿਵਾਇਸ ਤੇ ਸਥਾਪਿਤ ਸਾਰੀਆਂ ਐਪਸ ਦੀ ਇੱਕ ਵਿਆਪਕ ਸੂਚੀ ਪ੍ਰਾਪਤ ਕਰੋ। ਸਮਰਥ, ਅਸਮਰਥ, ਯੂਜ਼ਰ ਜਾਂ ਸਿਸਟਮ ਐਪ: ਕੋਈ ਵੀ ਐਪ ਤੁਹਾਡੋ ਲੁਕੀ ਨਹੀਂ ਰਹ ਸਕਦੀ। "AppControl" ਟੂਲ ਇੱਕ ਐਪ ਮੈਨੇਜਰ ਹੈ ਜੋ ਤੁਹਾਨੂੰ ਆਪਣੀਆਂ ਐਪਸ ਖੋਜਣ, ਛਾਂਟਣ ਅਤੇ ਕੰਟਰੋਲ ਕਰਨ ਦਿੰਦਾ ਹੈ।

📊 ਤੁਹਾਡੀ ਸਾਰੀ ਜਗ੍ਹਾ ਕੌਣ ਲਾ ਰਿਹਾ ਹੈ

ਡਿਵਾਈਸ ਸਟੋਰੇਜ, SD ਕਾਰਡਾਂ ਅਤੇ USB ਡਿਵਾਈਸਾਂ ਵਿੱਚ ਐਪਸ, ਮੀਡੀਆ, ਸਿਸਟਮ ਅਤੇ ਹੋਰ ਫਾਈਲਾਂ ਨਾਲ ਸਟੋਰੇਜ ਪ੍ਰਬੰਧਨ ਗੁੰਝਲਦਾਰ ਹੋ ਸਕਦਾ ਹੈ। "StorageAnalyzer" ਇੱਕ ਫਾਈਲ ਮੈਨੇਜਰ ਹੈ ਜੋ ਦਿਖਾਉਂਦਾ ਹੈ ਕਿ ਤੁਹਾਡੀ ਡਿਵਾਇਸ ਤੇ ਸਥਾਨ ਕਿਵੇਂ ਵਰਤਿਆ ਜਾ ਰਿਹਾ ਹੈ, ਜਿਸ ਨਾਲ ਤੁਹਾਡਾ ਸਟੋਰੇਜ ਪ੍ਰਬੰਧਨ ਸਰਲ ਹੋ ਜਾਂਦਾ ਹੈ।

📷 ਡੁਪਲੀਕੇਟ ਡੇਟਾ ਲੱਭੋ

ਡੁਪਲੀਕੇਟ ਡਾਊਨਲੋਡਸ, ਸੋਸ਼ਲ ਮੀਡੀਆ ਦੁਆਰਾ ਭੇਜੀਆਂ ਫੋਟੋਆਂ ਜਾਂ ਬਸ ਉਹੀ ਦ੍ਰਿਸ਼ ਦੀਆਂ ਸਮਾਨ ਫੋਟੋਆਂ: ਸਮੇਂ ਦੇ ਨਾਲ ਨਕਲਾਂ ਜਮਾ ਹੋ ਸਕਦੀਆਂ ਹਨ। "Deduplicator" ਟੂਲ ਉਹ ਫਾਈਲਾਂ ਲੱਭਦਾ ਹੈ ਜੋ ਬਿਲਕੁਲ ਸਮਾਨ ਜਾਂ ਸਮਾਨ ਹਨ ਅਤੇ ਤੁਹਾਨੂੰ ਵਾਧੂ ਕਾਪੀਆਂ ਹਟਾਉਣ ਵਿੱਚ ਮਦਦ ਕਰਦਾ ਹੈ।

👆 ਸਵਾਈਪ ਨਾਲ ਸਾਫ਼ ਕਰੋ

ਇੱਕ ਫੋਲਡਰ ਚੁਣੋ ਅਤੇ ਫਾਈਲਾਂ ਨੂੰ ਇੱਕ-ਇੱਕ ਕਰਕੇ ਸਧਾਰਨ ਸਵਾਈਪ ਨਾਲ ਰੱਖਣ, ਮਿਟਾਉਣ ਜਾਂ ਛੱਡਣ ਲਈ ਦੇਖੋ। "Swiper" ਟੂਲ ਤੁਹਾਨੂੰ ਕੁਝ ਵੀ ਮਿਟਾਉਣ ਤੋਂ ਪਹਿਲਾਂ ਸਾਰੇ ਫੈਸਲਿઆਂ ਦੀ ਸਮੀਖਿઆ ਕਰਨ ਦਿੰਦਾ ਹੈ, ਅਤੇ ਤੁਸੀਂ ਬਾਅਦ ਵਿੱਚ ਜਾਰੀ ਰੱਖਣ ਲਈ ਸੈਸ਼ਨ ਸੁਰੱਖਿਅਤ ਕਰ ਸਕਦੇ ਹੋ।

🗄️ ਫੋਟੋਆਂ ਮਿਟਾਏ ਬਿਨਾਂ ਜਗ੍ਹਾ ਬਚਾਓ

ਫੋਟੋਆਂ ਬਹੁਤ ਸਟੋਰੇਜ ਲੈ ਸਕਦੀਆਂ ਹਨ, ਪਰ ਤੁਸੀਂ ਹਮੇਸ਼ਾ ਉਹਨਾਂ ਨੂੰ ਹਟਾਉਣਾ ਨਹੀਂ ਚਾਹੁੰਦੇ। "Media Squeeze" ਟੂਲ ਤੁਹਾਡੀਆਂ ਤਸਵੀਰਾਂ ਨੂੰ ਅਨੁਕੂਲਨਯੋਗ ਗੁਣਵੱਤਾ ਸੈਟਿੰਗਾਂ ਨਾਲ ਸੰਕੁਚਿਤ ਕਰਦਾ ਹੈ ਤਾਂ ਜੋ ਤਸਵੀਰਾਂ ਰੱਖਦੇ ਹੋਏ ਜਗ੍ਹਾ ਖਾਲੀ ਹੋ ਸਕੇ।

ਇਹ ਐਪ ਵਿਜਞਾਪਨ-ਮੁਕਤ ਹੈ। ਕੁਝ ਵਿਸ਼ੇਸ਼ਤਾਵਾਂ ਨੂੰ ਭੁਗਤਾਨ ਵਾਲਇਅਪਗ੍ਰੇਡ ਦੀ ਲੋੜ ਹੁੰਦੀ ਹੈ।

SD Maid 2/SE, SD Maid 1/Legacy ਦਾ ਉਤਰਾਧਿਕਾਰੀ ਹੈ।
ਨਵੇਂ Android ਸੰਸਕਰਣਾਂ ਲਈ ਅਨੁਕੂਲਿਤ ਅਤੇ ਸਫ਼ਾਈ 'ਤੇ ਧਿਆਨ ਕੇਂਦਰਿਤ।

ਇਸ ਐਪ ਦੀਆਂ ਵਿਕਲਪਿਕ ਵਿਸ਼ੇਸ਼ਤਾਵਾਂ ਹਨ ਜੋ AccessibilityService API ਦੀ ਵਰਤੋਂ ਕਰਕੇ ਬੋਝ ਵਾਲੀਆਂ ਕ੍ਰਿਆਵਾਂ ਨੂੰ ਸਵੈਚਲਿਤ ਕਰਦੀਆਂ ਹਨ।
AccessibilityService API ਦੀ ਵਰਤੋਂ ਕਰਦਿਆਂ, ਇਹ ਐਪ ਤੁਹਾਡੇ ਲਈ ਬਟਨ ਤੇ ਕਲਿਕ ਕਰ ਸਕਦੀ ਹੈ ਜਿਵੇਂ ਕਿ ਕਈ ਐਪਸ ਤੇ ਕ੍ਰਿਆਵਾਂ ਕਰਨ ਲਈ। ਕੈਸ਼ ਨੂੰ ਖਤਮ ਕਰ ਰਹੇ ਹਨ।
ਇਹ ਐਪ AccessibilityService API ਦੀ ਵਰਤੋਂ ਕਰਕੇ ਜਾਣਕਾਰੀ ਇਕੱਤਰ ਨਹੀਂ ਕਰਦੀ।

SD Maid 2/SE ਇੱਕ ਫਾਈਲ ਮੈਨੇਜਰ ਅਤੇ ਕਲੀਨਰ ਐਪ ਹੈ।